Tera Pyar is a Christian worship song by Shamey Hans, commonly sung in moments of Love. This page provides the lyrics , prepared for congregational worship and personal devotion.
Gunah Di Roti Khanda
Pani Paap Da Peenda See,
Meri Rooh Andron See Moi
Te Bas Mera Jism Hi Jeonda See (x2),
Tu Apni Ulfat Da Rorh Ditta Cashma Te
Jeon Da Vahaya Jharna,
Tera Pyar Khudaya Mainu Mileya,
Zamaney Da Main Ki Karna
Tere Navey Main Lai Yeshu Zindri
Te Tere Kadman Ch Marna
Tere Tukham Cho Sab Kuch Sajeya Tu Dittan Me Sahwan,
Tu Apney Hathan Nal Likheya Mera Eh Sirnawa,
Tenu Chdd Ke Das Kha Yeshu Main Kidhar Nu Jawan,
Jis Weley Mukh Moran Tethon Main Othey Mar Jawan,
Bhawe Koi V Duke Laga Jind Nu Tera Lai Hass Ke Jarna
Fikar Wang Mawan Karda Ey,
Dhupan Vich Chawan Karda Ey,
Eh Dunia Jhoothi Fani Ey
Te Yeshu Wafawan Karda Ey.
Jadd We Raat De Bhejal De Vich Mere Kadam Ne Doley,
Aan Ke Ohney Kitty Mainu Khamban De,
Zindgi Da Oh Chanan Ey Aneyan Diyan Akhan Kholey
Murdeyan De Vich Sah Aa Jawe Jadd V Yeshu Boley,
Mere Rab Ne Ey Hath Mera Fareya,
Main Te Chadd Ditta Darna,
Main Zindgi Da Jam Khudaya Teri Mein Cho Peena,
Dil Te Laggey Fattan Nu Main Nal Kalaam De Seina,
Mukh Na Moori Rabba Metho Hovi Door Kadi Na,
Tehon Ho Ke Door Yeshu Jee Aukha Mera Jeena,
Bina Tere Na Kujh Changa Lagda
Te Tere Bajon Nahio Sarna
ਗੁਨਾਹ ਦੀ ਰੋਟੀ ਖਾਂਦਾ
ਪਾਣੀ ਪਾਪ ਦਾ ਪੀਂਦਾ ਸੀ,
ਮੇਰੀ ਰੂਹ ਅੰਦਰੋਂ ਸੀ ਮੋਈ
ਤੇ ਬਸ ਮੇਰਾ ਜਿਸਮ ਹੀ ਜਿਉਂਦਾ ਸੀ (x੨),
ਤੂੰ ਆਪਣੀ ਉਲਫ਼ਤ ਦਾ ਰੋੜ੍ਹ ਦਿੱਤਾ ਚਸ਼ਮਾ ਤੇ
ਜਿਉਣ ਦਾ ਵਹਾਇਆ ਝਰਨਾ,
ਤੇਰਾ ਪਿਆਰ ਖੁਦਾਇਆ ਮੈਨੂੰ ਮਿਲਿਆ,
ਜ਼ਮਾਨੇ ਦਾ ਮੈਂ ਕੀ ਕਰਨਾ
ਤੇਰੇ ਨਾਵੇਂ ਮੈਂ ਲਾਈ ਯਸੂ ਜ਼ਿੰਦੜੀ
ਤੇ ਤੇਰੇ ਕਦਮਾਂ ਚ ਮਰਨਾ
ਤੇਰੇ ਤੁਖ਼ਮ ਚੋਂ ਸਭ ਕੁਝ ਸਜਿਆ ਤੂੰ ਦਿੱਤੀਆਂ ਮੈਂ ਸਾਹਵਾਂ,
ਤੂੰ ਆਪਣੇ ਹੱਥਾਂ ਨਾਲ ਲਿਖਿਆ ਮੇਰਾ ਇਹ ਸਿਰਨਾਵਾਂ,
ਤੈਨੂੰ ਛੱਡ ਕੇ ਦੱਸ ਖਾਂ ਯਸੂ ਮੈਂ ਕਿੱਧਰ ਨੂੰ ਜਾਵਾਂ,
ਜਿਸ ਵੇਲੇ ਮੁੱਖ ਮੋੜਾਂ ਤੈਥੋਂ ਮੈਂ ਉੱਥੇ ਮਰ ਜਾਵਾਂ,
ਭਾਵੇਂ ਕੋਈ ਵੀ ਦੁੱਖ ਲੱਗੇ ਜਿੰਦ ਨੂੰ ਤੇਰੇ ਲਈ ਹੱਸ ਕੇ ਜਰਨਾ
ਫ਼ਿਕਰ ਵਾਂਗ ਮਾਵਾਂ ਕਰਦਾ ਏ,
ਧੁੱਪਾਂ ਵਿੱਚ ਛਾਵਾਂ ਕਰਦਾ ਏ,
ਇਹ ਦੁਨੀਆ ਝੂਠੀ ਫ਼ਾਨੀ ਏ
ਤੇ ਯਸੂ ਵਫ਼ਾਵਾਂ ਕਰਦਾ ਏ.
ਜੱਦ ਵੀ ਰਾਤ ਦੇ ਭੇਜਲ ਦੇ ਵਿੱਚ ਮੇਰੇ ਕਦਮ ਨੇ ਡੋਲੇ,
ਆਣ ਕੇ ਉਹਨੇ ਕੀਤੇ ਮੈਨੂੰ ਖੰਭਾਂ ਦੇ,
ਜ਼ਿੰਦਗੀ ਦਾ ਉਹ ਚਾਨਣ ਏ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹੇ
ਮੁਰਦਿਆਂ ਦੇ ਵਿੱਚ ਸਾਹ ਆ ਜਾਵੇ ਜੱਦ ਵੀ ਯਸੂ ਬੋਲੇ,
ਮੇਰੇ ਰੱਬ ਨੇ ਏ ਹੱਥ ਮੇਰਾ ਫੜਿਆ,
ਮੈਂ ਤੇ ਛੱਡ ਦਿੱਤਾ ਡਰਨਾ,
ਮੈਂ ਜ਼ਿੰਦਗੀ ਦਾ ਜਾਮ ਖੁਦਾਇਆ ਤੇਰੀ ਮੈਅ ਚੋਂ ਪੀਣਾ,
ਦਿਲ ਤੇ ਲੱਗੇ ਫੱਟਾਂ ਨੂੰ ਮੈਂ ਨਾਲ ਕਲਾਮ ਦੇ ਸੀਣਾ,
ਮੁੱਖ ਨਾ ਮੋੜੀਂ ਰੱਬਾ ਮੈਥੋਂ ਹੋਵੀਂ ਦੂਰ ਕਦੀ ਨਾ,
ਤੈਥੋਂ ਹੋ ਕੇ ਦੂਰ ਯਸੂ ਜੀ ਔਖਾ ਮੇਰਾ ਜੀਣਾ,`
ਬਿਨਾ ਤੇਰੇ ਨਾ ਕੁਝ ਚੰਗਾ ਲੱਗਦਾ
ਤੇ ਤੇਰੇ ਬਾਝੋਂ ਨਹੀਓਂ ਸਰਨਾ